ਪੰਜਾਬ ਦੇ ਸਰਹੱਦੀ ਬੇਰੁਜ਼ਗਾਰ ਨੌਜਵਾਨਾਂ ਲਈ ਧੰਦਾ ਬਣਿਆ ਕਬੂਤਰ ਪਾਲਣ

ਤਸਵੀਰ ਸਰੋਤ, Ravinder Singh Robin/BBC
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 2 ਮਿੰਟ
ਪਾਕਿਸਤਾਨ ਅਤੇ ਭਾਰਤ ਦੇ ਕਬੂਤਰ ਦੋਵਾਂ ਦੇਸਾਂ ਦੇ ਬਾਰਡਰ 'ਤੇ ਪੈਂਦੇ ਚੜ੍ਹਦੇ ਪੰਜਾਬ ਦੇ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਕੁਝ ਕੰਮ ਅਤੇ ਕੁਝ ਆਮਦਨ ਦਾ ਸਾਧਨ ਬਣ ਰਹੇ ਹਨ।
ਬਿਨਾਂ ਨੌਕਰੀਆਂ ਦੇ ਨੌਜਵਾਨਾਂ ਨੂੰ ਕਬੂਤਰਾਂ ਤੋਂ ਦੋ ਵਕਤ ਦੀ ਰੋਜ਼ੀ ਕਮਾਉਣ ਦਾ ਮੌਕਾ ਮਿਲ ਰਿਹਾ ਹੈ, ਉਹ ਵੀ ਬਿਨਾਂ ਕਿਸੇ ਕਸਟਮ ਜਾਂ ਫੌਰਮੈਲਿਟੀ ਦੇ।
ਬਾਰਡਰ ਤੋਂ ਕੁਝ ਹੀ ਦੂਰੀ 'ਤੇ ਪਿੰਡ ਡੌਕੇ ਦੇ ਵਧੇਰੇ ਨੌਜਵਾਨ ਕਬੂਤਰ ਪਾਲਣ ਦਾ ਕੰਮ ਕਰਦੇ ਹਨ। ਇੱਥੋਂ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਨੇ ਕਿਹਾ, ''ਬਿਨਾਂ ਨੌਕਰੀ ਟਾਈਮ ਕੱਢਣਾ ਔਖਾ ਹੋ ਜਾਂਦਾ ਹੈ ਪੜ੍ਹੇ ਲਿਖੇ ਨੌਜਵਾਨਾਂ ਲਈ, ਇਸ ਲਈ ਸ਼ੌਂਕੀਆ ਕਬੂਤਰ ਪਾਲ ਰਹੇ ਹਨ।''
ਇੱਥੇ ਘਰਾਂ ਦੀਆਂ ਛੱਤਾਂ 'ਤੇ ਕਬੂਤਰਾਂ ਲਈ ਵੱਡੇ ਵੱਡੇ ਪਿੰਜਰੇ ਰੱਖੇ ਗਏ ਹਨ। ਭੁੱਖੇ ਪਿਆਸੇ ਕਬੂਤਰ ਜਦ ਪਾਣੀ ਪੀਣ ਲਈ ਛੱਤ 'ਤੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਫੜ ਕੇ ਪਾਲ਼ ਲੈਂਦੇ ਹਨ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Ravinder Singh Robin/BBC
ਪਾਕਿਸਤਾਨ ਤੋਂ ਆਉਂਦੇ ਹਨ ਪੰਛੀ?
ਇਹ ਪਿੰਜਰੇ ਸਿਰਫ਼ ਭਾਰਤ ਹੀ ਨਹੀਂ ਬਲਕਿ ਸਰਹੱਦ ਪਾਰੋਂ ਆਏ ਕਬੂਤਰਾਂ ਨੂੰ ਵੀ ਪਨਾਹ ਦਿੰਦੇ ਹਨ।
ਨੌਜਵਾਨ ਮੰਨਦੇ ਹਨ ਕਿ ਪਾਕਿਸਤਾਨ ਦੇ ਕਬੂਤਰ ਭਾਰਤ ਵੱਲ ਆਉਂਦੇ ਹਨ ਤੇ ਭਾਰਤ ਤੋਂ ਉਸ ਪਾਸੇ ਜਾਂਦੇ ਹਨ।
ਸੁਰਿੰਦਰ ਸਿੰਘ ਨੇ ਕਿਹਾ, ''ਪੰਛੀਆਂ ਬਾਰੇ ਕੀ ਕਿਹਾ ਜਾ ਸਕਦਾ ਹੈ, ਕਿ ਉਹ ਇੱਧਰ ਦੇ ਹਨ ਜਾਂ ਉੱਧਰ ਦੇ। ਪੰਛੀ ਤਾਂ ਪੰਛੀ ਹਨ, ਕਦੇ ਵੀ ਪਾਕਿਸਤਾਨ ਤੋਂ ਭਾਰਤ ਆ ਸਕਦੇ ਹਨ ਅਤੇ ਭਾਰਤ ਤੋਂ ਪਾਕਿਸਤਾਨ ਜਾ ਸਕਦੇ ਹਨ।''
ਕੁਝ ਪਿੰਡ ਵਾਲਿਆਂ ਨੇ ਦੱਸਿਆ ਕਿ ਕਬੂਤਰਾਂ ਦੀਆਂ ਵੱਖ ਵੱਖ ਕਿਸਮਾਂ ਭਾਰਤ ਤੋਂ ਪਾਕਿਸਤਾਨ ਤੇ ਪਾਕਿਸਤਾਨ ਤੋਂ ਭਾਰਤ ਜਾਂਦੀਆਂ ਹਨ।
ਇੱਥੇ ਦੇ ਲੋਕਾਂ ਨੇ ਇਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਨਾਂ ਦਿੱਤੇ ਹੋਏ ਹਨ ਜਿਵੇਂ ਕਿ ਭੁਰਾ, ਬਾਗਾ, ਚੀਨਾ।
ਇਹ ਵੀ ਪੜ੍ਹੋ:
ਪਰ ਕੀ ਇਹ ਸਿਰਫ ਸ਼ੌਂਕ ਹੈ?
ਵਧੇਰੇ ਨੌਜਵਾਨ ਇਹੀ ਮੰਨਦੇ ਹਨ ਕਿ ਉਨ੍ਹਾਂ ਨੇ ਸਿਰਫ ਸ਼ੌਂਕੀਆ ਕਬੂਤਰ ਪਾਲ ਰੱਖੇ ਹਨ। ਪਰ ਨਾਲ ਹੀ ਉਹ ਇਹ ਵੀ ਕਬੂਲਦੇ ਹਨ ਕਿ ਕਦੇ ਕਦੇ ਕੁਝ ਰੁਪਇਆਂ ਜਾਂ ਆਪਣਾ ਘਰ ਚਲਾਉਣ ਲਈ ਉਹ ਇਨ੍ਹਾਂ ਕਬੂਤਰਾਂ ਨੂੰ ਵੇਚ ਵੀ ਦਿੰਦੇ ਹਨ।
ਪਾਕਿਤਸਾਨੀ ਕਬੂਤਰਾਂ ਦਾ ਜੋੜਾ 2000 ਰੁਪਏ ਤੱਕ ਵਿਕ ਜਾਂਦਾ ਹੈ ਤੇ ਭਾਰਤੀ ਜੋੜਾ 700 ਰੁਪਏ ਤੱਕ।
ਹੋਰ ਪਿੰਡਾਂ ਦੇ ਨੌਜਵਾਨ ਜਿਵੇਂ ਕਿ ਨੌਸ਼ੇਰਾ ਡੱਲਾ, ਭੈਣੀ ਅਤੇ ਭਾਰੋਪਾਲ ਵੀ ਇਹ ਕੰਮ ਕਰਦੇ ਹਨ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
































